Posts

MASTER cader social science fundamental rights

 ਮੌਲਿਕ ਅਧਿਕਾਰ 1 ਸਮਾਨਤਾ ਦਾ ਅਧਿਕਾਰ (ਆਰਟੀਕਲ 14 - 18) 1 ਕਾਨੂੰਨ ਸਾਹਮਣੇ ਸਮਾਨਤਾ - ਧਾਰਾ 14 ਭਾਰਤ ਦੇ ਸਾਰੇ ਨਾਗਰਿਕ ਕਾਨੂੰਨ ਸਾਹਮਣੇ ਸਮਾਨ ਹਨ 2 ਭੇਦ - ਭਾਵ ਦੀ ਮਨਾਹੀ ਧਾਰਾ 15 ਰਾਜ ਕਿਸੇ ਵੀ ਨਾਗਰਿਕ ਨਾਲ ਜਾਤ, ਧਰਮ,ਨਸਲ,ਲਿੰਗ,ਜਨਮ ਸਥਾਨ ਦੇ ਅਧਾਰ ਤੇ ਕੋਈ ਵੀ ਵਿਤਕਰਾ ਨਹੀਂ ਕਰੇਗਾ,ਦੁਕਾਨਾਂ,ਜਨਤਕ ਹੋਟਲਾਂ,ਮਨੋਰੰਜਨ ਦੇ ਸਥਾਨਾਂ,ਜਨਤਕ ਥਾਵਾਂ ਤੇ ਜਾਣ ਦੀ ਮਨਾਹੀ ਨਹੀਂ ਹੋਵੇਗੀ 3 ਅਵਸਰ ਦੀ ਸਮਾਨਤਾ - ਧਾਰਾ 16 ਰੋਜ਼ਗਾਰ ਜਾ ਕਿਸੇ ਪਦਵੀ ਤੇ ਨਿਯੁਕਤੀ ਲਈ ਹਰ ਨਾਗਰਿਕ ਨੂੰ ਮੌਕੇ ਦੀ ਸਮਾਨਤਾ ਹੋਵੇਗੀ,ਕਿਸੇ ਵੀ ਅਧਾਰ ਤੇ ਕੋਈ ਭੇਦ ਭਾਵ ਨਹੀਂ ਕੀਤਾ ਜਾਵੇਗਾ 4 ਛੂਤ - ਛਾਤ ਦੀ ਮਨਾਹੀ, ਧਾਰਾ 17 ਛੂਤ - ਛਾਤ ਨੂੰ ਅਧਾਰ ਮੰਨ ਕੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ, ਕਿਸੇ ਵੀ ਜਨਤਕ ਸਥਾਨ ਤੇ ਜਾਣ ਦੀ ਮਨਾਹੀ ਨਹੀਂ ਹੋਵੇਗੀ 5 ਉਪਾਧੀਆਂ ਦੀ ਸਮਾਪਤੀ - ਧਾਰਾ 18 ਸੈਨਿਕ ਅਤੇ ਸਿੱਖਿਆ ਨਾਲ ਸਬੰਧਿਤ ਉਪਾਧੀਆਂ ਨੂੰ ਛੱਡ ਕੇ ਰਾਜ ਦੁਆਰਾ ਹੋਰ ਕੋਈ ਉਪਾਧੀ ਨਹੀਂ ਦਿੱਤੀ ਜਾਵੇਗੀ,ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵਿਦੇਸ਼ੀ ਰਾਜ ਕੋਲੋਂ ਕੋਈ ਉਪਾਧੀ ਪ੍ਰਾਪਤ ਨਹੀਂ ਕਰੇਗਾ, ਭਾਰਤ ਦਾ  ਕੋਈ ਵੀ ਨਾਗਰਿਕ ਜੇਕਰ ਕਿਸੇ ਲਾਭਕਾਰੀ ਅਹੁਦੇ/ਨੌਕਰੀ ਤੇ ਲੱਗਿਆ ਹੋਇਆ ਹੈ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਿਨਾ ਕਿਸੇ ਵਿਦੇਸ਼ੀ ਰਾਜ ਤੋਂ ਕੋਈ ਤੋਹਫਾ,ਤਨਖਾਹ,ਕੋਈ ਪਦਵੀ ਜਾ ਉਪਾਧੀ ਪ੍ਰਾਪਤ ਨਹੀਂ ਕਰੇਗਾ